ਵਿਕੀਡੇਟਾ:ਖ਼ੁਦ-ਤਸਦੀਕਸ਼ੁਦਾ ਵਰਤੋਂਕਾਰ

From Wikidata
Jump to navigation Jump to search
This page is a translated version of the page Wikidata:Autoconfirmed users and the translation is 75% complete.
Outdated translations are marked like this.

ਖ਼ੁਦ-ਤਸਦੀਕਸ਼ੁਦਾ ਵਰਤੋਂਕਾਰ ਦਰਜ ਕੀਤੇ ਵਰਤੋਂਕਾਰ ਹਨ, ਜੋ ਕੁਝ ਹੱਦਾਂ ਨੂੰ ਪੂਰਾ ਕਰ ਚੁੱਕੇ ਹਨ।

ਵਿਕੀਡੇਟਾ ਤੇ ਕਈ ਕਾਰਵਾਈਆਂ ਵਰਤੋਂਕਾਰ ਖਾਤਿਆਂ ਤੱਕ ਸੀਮਤ ਹਨ ਜੋ ਉਮਰ ਦੀਆਂ ਕੁਝ ਹੱਦਾਂ (ਖਾਤਾ ਬਣਾਉਣ ਤੋਂ ਬਾਅਦ ਲੰਘਿਆ ਸਮਾਂ) ਅਤੇ ਸੋਧ ਗਿਣਤੀ ਨੂੰ ਲੰਘੇ ਹਨ। ਜਿਹੜੇ ਵਰਤੋਂਕਾਰ ਇਹਨਾਂ ਲੋੜਾਂ ਨੂੰ ਪੂਰਾ ਕਰਦੇ ਹਨ ਉਹਨਾਂ ਨੂੰ ਸਮੂਹ 'ਖ਼ੁਦ-ਤਸਦੀਕਸ਼ੁਦਾ' ਦਾ ਹਿੱਸਾ ਮੰਨਿਆ ਜਾਂਦਾ ਹੈ। ਖ਼ੁਦ-ਤਸਦੀਕਸ਼ੁਦਾ ਸਥਿਤੀ ਦੀ ਜਾਂਚ ਹਰ ਵਾਰ ਕੀਤੀ ਜਾਂਦੀ ਹੈ ਜਦੋਂ ਕੋਈ ਵਰਤੋਂਕਾਰ ਕੋਈ ਪਾਬੰਦੀਸ਼ੁਦਾ ਕਾਰਵਾਈ ਕਰਦਾ ਹੈ: ਇਹ ਫਿਰ ਸਾਫਟਵੇਅਰ ਦੁਆਰਾ ਆਪਣੇ ਆਪ ਹੀ ਪ੍ਰਦਾਨ ਕੀਤਾ ਜਾਂਦਾ ਹੈ। ਹਾਲਾਂਕਿ ਖ਼ੁਦ-ਤਸਦੀਕਸ਼ੁਦਾ ਸਥਿਤੀ ਲਈ ਸਟੀਕ ਲੋੜਾਂ ਹਾਲਾਤਾਂ ਦੇ ਅਨੁਸਾਰ ਵੱਖੋ-ਵੱਖ ਹੁੰਦੀਆਂ ਹਨ, ਜ਼ਿਆਦਾਤਰ ਵਿਕੀਡੇਟਾ ਵਰਤੋਂਕਾਰ ਖਾਤੇ ਜੋ ਚਾਰ ਦਿਨਾਂ ਤੋਂ ਵੱਧ ਪੁਰਾਣੇ ਹਨ ਅਤੇ ਜਿਨ੍ਹਾਂ ਵਿੱਚ 50 ਤੋਂ ਵੱਧ ਸੋਧਾਂ ਹਨ[1] ਨੂੰ ਖ਼ੁਦ-ਤਸਦੀਕਸ਼ੁਦਾ ਮੰਨਿਆ ਜਾਂਦਾ ਹੈ।

ਸਫ਼ਿਆਂ ਨੂੰ ਥਾਂ-ਬਦਲੀ ਕਰਨ ਲਈ ਖ਼ੁਦ-ਤਸਦੀਕਸ਼ੁਦਾ ਸਥਿਤੀ ਦੀ ਲੋੜ ਹੁੰਦੀ ਹੈ (ਚੀਜ਼ਾਂ ਅਤੇ ਸੰਪਤੀ ਨੂੰ ਛੱਡ ਕੇ, ਜਿਨ੍ਹਾਂ ਨੂੰ ਥਾਂ-ਬਦਲੀ ਨਹੀਂ ਕੀਤਾ ਜਾ ਸਕਦਾ, ਪਰ ਨਾਂ ਬਦਲੇ ਜਾ ਸਕਦੇ ਹਨ), ਵਿਕੀਡੇਟਾ ਦੇ ਵੱਡੀ ਸੋਧ ਲਈ, ਘੱਟ-ਸੁਰੱਖਿਅਤ ਸਫ਼ਿਆਂ ਨੂੰ ਸੋਧ ਕਰਨ ਲਈ ਜਾਂ ਕਿਸੇ ਦੇ ਆਪਣੇ ਸੋਧਾਂ ਨੂੰ ਆਪਣੇ ਆਪ ਨਿਗਰਾਨੀ ਕਰਨ ਲਈ ਕੁਝ ਸਾਧਨਾਂ ਦੀ ਵਰਤੋਂ ਕਰੋ। [2] 'ਤੇ ਲੱਭੀ ਜਾ ਸਕਦੀ ਹੈ। ਖ਼ੁਦ-ਤਸਦੀਕਸ਼ੁਦਾ ਕੀਤੇ ਵਰਤੋਂਕਾਰਾਂ ਨੂੰ ਹੁਣ ਜ਼ਿਆਦਾਤਰ ਘਟਨਾਵਾਂ ਲਈ CAPTCHA ਦਾਖਲ ਕਰਨ ਦੀ ਲੋੜ ਨਹੀਂ ਹੈ। ਖ਼ੁਦ-ਤਸਦੀਕਸ਼ੁਦਾ ਵਰਤੋਂਕਾਰ ਸੋਧਾਂ ਅਤੇ ਨਵੇਂ ਸਫ਼ਿਆਂ ਨੂੰ patrolled ਵਜੋਂ ਨਿਸ਼ਾਨੀ ਵੀ ਦੇ ਸਕਦੇ ਹਨ।

ਜੇਕਰ, ਕਿਸੇ ਕਾਰਨ ਕਰਕੇ, ਇੱਕ ਗੈਰ-ਖ਼ੁਦ-ਤਸਦੀਕਸ਼ੁਦਾ ਵਰਤੋਂਕਾਰ ਨੂੰ ਖ਼ੁਦ-ਤਸਦੀਕਸ਼ੁਦਾ ਅਧਿਕਾਰਾਂ ਦੀ ਲੋੜ ਹੁੰਦੀ ਹੈ, ਤਾਂ ਉਹਨਾਂ ਨੂੰ ਇੱਕ ਪ੍ਰਬੰਧਕ, ਦੁਆਰਾ ਦਸਤੀ ਤਸਦੀਕ ਕੀਤਾ ਜਾ ਸਕਦਾ ਹੈ, ਆਮ ਤੌਰ 'ਤੇ [[Wikidata:Requests for permissions/Other rights#Confirmed|ਇਜਾਜ਼ਤਾਂ ਲਈ ਬੇਨਤੀਆਂ: ਲਈ ਬੇਨਤੀਆਂ ਦੁਆਰਾ।

Notes

  1. ਵੇਖੋ T48461 ਅਤੇ ਇਹ ਗੱਲਬਾਤ । ਸੋਧਾਂ ਗਿਣਤੀ ਦੀ ਲੋੜ ਜ਼ਿਆਦਾਤਰ ਵਿਕੀਆਂ ਨੂੰ ਵੱਧ ਹੈ ਕਿਉਂਕਿ ਹੋਰ ਪ੍ਰੋਜੈਕਟਾਂ ਨਾਲੋਂ ਵਿਕੀਡੇਟਾ ਵਿੱਚ ਵੱਡੀ ਮਾਤਰਾ ਵਿੱਚ ਸੋਧ ਕਰਨਾ ਕਾਫ਼ੀ ਸੌਖਾ ਹੈ।
  2. ਘੱਟ-ਸੁਰੱਖਿਅਤ ਸਫ਼ਿਆਂ ਦੀ ਸੂਚੀ Special:ProtectedPages

ਇਹ ਵੀ ਵੇਖੋ